contact us | campaign tools |   follow us  
Facebook-Every Child Twitter-Every Child
 
English | 简体中文 | Tagalog | Français | 한국어 | ਪੰਜਾਬੀ | Tiếng Việt         

panel_image1.gif

ਮੇਰੇ ਬੱਚੇ ਦੇ ਹੱਕ

ਆਪਣੇ ਬੱਚੇ ਨੂੰ ਉਸ ਦੇ ਹੱਕਾਂ ਬਾਰੇ ਸਿਖਾਉਣਾ ਮਦਦ ਕਿਵੇਂ ਕਰਦਾ ਹੈ?

ਮਾਪੇ ਵਜੋਂ, ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਬਿਹਤਰ ਜਾਣਦੇ ਹੁੰਦੇ ਹੋ ਅਤੇ ਇਹ ਪੱਕਾ ਕਰਨ ਲਈ ਸਭ ਤੋਂ ਬਿਹਤਰ ਵਿਅਕਤੀ ਹੁੰਦੇ ਹੋ ਕਿ ਤੁਹਾਡੇ ਬੱਚੇ ਕੋਲ ਕੈਨੇਡਾ ਵਿਚ ਰਹਿਣ ਅਤੇ ਪ੍ਰਫੁੱਲਤ ਹੋਣ ਲਈ ਹਰ ਇਕ ਚੀਜ਼ ਹੈ।

ਬੱਚੇ ਦੇ ਹੱਕਾਂ ਬਾਰੇ ਯੂਨਾਈਟਡ ਨੇਸ਼ਨਜ਼ ਕਨਵੈਨਸ਼ਨ (ਯੂ ਐੱਨ ਸੀ ਆਰ ਸੀ) ਇਕ ਅੰਤਰਰਾਸ਼ਟਰੀ ਸਮਝੌਤਾ ਹੈ ਜਿਸ ਉੱਪਰ ਕੈਨੇਡਾ ਅਤੇ ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਦਸਖਤ ਕੀਤੇ ਹੋਏ ਹਨ। ਇਹ ਸਮਝੌਤਾ ਇਹ ਦੱਸਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਹਰ ਵਿਅਕਤੀ ਨੂੰ ਪ੍ਰਫੁੱਲਤ ਹੋਣ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਕਿਸ ਚੀਜ਼ ਦੀ ਲੋੜ ਹੈ। ਇੰਡੀਆ ਨੇ ਇਸ ਕਨਵੈਨਸ਼ਨ ’ਤੇ 11 ਦਸੰਬਰ, 1992 ਨੂੰ ਦਸਖਤ ਕੀਤੇ।

ਕੈਨੇਡਾ ਵਿਚ 18 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਅਤੇ ਜਵਾਨ ਵਿਅਕਤੀ, ਜਿਸ ਵਿਚ ਇਮੀਗਰਾਂਟ ਦੇ ਤੌਰ ’ਤੇ ਆਏ ਜਵਾਨ ਵੀ ਸ਼ਾਮਲ ਹਨ, ਯੂ ਐੱਨ ਸੀ ਆਰ ਸੀ ਹੇਠ ਹਿਫਾਜ਼ਤ ਦੇ ਹੱਕਦਾਰ ਹਨ।

ਇਨ੍ਹਾਂ ਆਰਟੀਕਲਾਂ ਵਿੱਚੋਂ ਘੱਟ ਘੱਟ ਚਾਰ ਖਾਸ ਤੌਰ ’ਤੇ ਇਮੀਗਰਾਂਟ ਅਤੇ ਨਵੇਂ ਆਏ ਜਵਾਨਾਂ ਦਾ ਹਵਾਲਾ ਦਿੰਦੇ ਹਨ:

 
 
ਆਰਟੀਕਲ 2: ਸਾਰੇ ਬੱਚੇ ਅਤੇ ਜਵਾਨ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਹੱਕਾਂ ਦਾ ਅਨੰਦ ਮਾਣ ਸਕਦੇ ਹਨ, ਭਾਵੇਂ ਉਨ੍ਹਾਂ ਦੀ ਨਸਲ, ਧਰਮ, ਯੋਗਤਾਵਾਂ ਕੁਝ ਵੀ ਹੋਣ, ਉਹ ਕੁਝ ਵੀ ਸੋਚਦੇ ਜਾਂ ਕਹਿੰਦੇ ਹੋਣ।
ਆਰਟੀਕਲ 14: ਜਵਾਨਾਂ ਨੂੰ ਇਹ ਸੋਚਣ ਅਤੇ ਵਿਸਵਾਸ਼ ਕਰਨ ਦਾ ਹੱਕ ਹੈ ਕਿ ਉਹ ਕੀ ਚਾਹੁੰਦੇ ਹਨ ਅਤੇ ਕਿਹੜਾ ਧਰਮ ਅਪਣਾਉਣਾ ਚਾਹੁੰਦੇ ਹਨ।
ਆਰਟੀਕਲ 22: ਸਰਕਾਰਾਂ ਲਈ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਰਫਿਊਜੀ ਜਵਾਨਾਂ ਦੇ ਹੱਕ ਵੀ ਦੇਸ਼ ਵਿਚ ਪੈਦਾ ਹੋਏ ਬੱਚਿਆਂ ਦੇ ਹੱਕਾਂ ਵਰਗੇ ਹੀ ਹਨ।
ਆਰਟੀਕਲ 30: ਬੱਚਿਆਂ ਅਤੇ ਜਵਾਨਾਂ ਨੂੰ ਆਪਣੇ ਪਰਿਵਾਰਾਂ ਦੀ ਜ਼ਬਾਨ ਅਤੇ ਦਸਤੂਰ ਸਿੱਖਣ ਅਤੇ ਵਰਤਣ ਦਾ ਹੱਕ ਹੈ।

ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ (ਅਤੇ ਜ਼ਿੰਮੇਵਾਰੀਆਂ) ਬਾਰੇ ਸਿਖਾਉਣ ਨਾਲ ਬੱਚੇ ਦਾ ਸਵੈ-ਭਰੋਸਾ ਵਧਦਾ ਹੈ, ਘਰ ਅਤੇ ਸਕੂਲ ਵਿਚ ਹਿੱਸਾ ਲੈਣ ਦੇ ਪੱਧਰ ਵਿਚ ਵਾਧਾ ਹੁੰਦਾ ਹੈ ਅਤੇ ਦੂਜਿਆਂ ਦਾ ਆਦਰ ਕਰਨ ਵਿਚ ਵਾਧਾ ਹੁੰਦਾ ਹੈ। ਜਦੋਂ ਬੱਚੇ ਆਪਣੇ ਹੱਕ ਸਮਝਦੇ ਹਨ ਤਾਂ ਉਨ੍ਹਾਂ ਨਾਲ ਧੱਕੇਸ਼ਾਹੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਉਹ ਦੂਜਿਆਂ ਲਈ ਖੜ੍ਹਦੇ ਹਨ। ਇਹ ਉਨ੍ਹਾਂ ਨੂੰ ਕੈਨੇਡਾ ਅਤੇ ਦੁਨੀਆਂ ਦੇ ਚੰਗੇ ਨਾਗਰਿਕ ਬਣਾਉਂਦਾ ਹੈ।